Patiala: 27th March, 2019
Fashion Exhibition ‘Creations-2019’ held at Modi College

The Post-graduate Department of Fashion Design and technology of Multani Mal Modi College, Patiala today organized a fashion exhibition ‘Creations’. This exhibition was held to provide a platform for the students to display their ideas in the form of fashion creations, designs and products. Dr. Trishanjeet Kaur, Dean College development council, Punjabi University Patiala inaugurated the exhibition and presided over the function. College Principal Dr. Khushvinder Kumar welcomed the chief guest and said that the current era is of experimentation and e-marketing in the field of fashion designing in which professional skills and understanding of the fundamentals of fashion is must. Dr. Baljinder Kaur, Head. Department of English formally introduced the chief guest. Dr. Trishanjeet Kaur while addressing the students congratulated the college and the fashion technology department for exhibiting a beautifully crafted and aesthetically rich exhibition. She said that such professional courses are crucial for employment generation and self independence. She also distributed the prizes to the winners of different competitions organized by the department.

In the competitions ‘Block printing’ event was won by Paramjit Kaur (MSc-I) while in ‘File cover making’ Khushaldeep Kaur (MSc-I) stood first. In the category of ‘Poster-making’ Shivani Soni (BSc-III) bagged the first prize and in Gota-jewellery making Simranjeet Kaur (BSc-I) won the first position.

On this occasion Dr. Trishanjeet also facilitated the winners of various competitions held by the Post-graduate Department of Commerce of the Modi College. Dr. Neena Sareen told that 500 students participated in 9 different competitions which were organized to equip the students with new skills and techniques and to polish their potential. In these completions, Komal and Prashant (Team 6) stood first in ‘Quiz’, while a team comprising Sahil Goyal, Taneesha, Parul, Vishaka Singla and Jashika bagged first position in ‘Treasure Hunt’. In ‘Group Discussion’ Manjot Kaur stood first and in ‘Case study’ competition Tarun won first position. In ‘Ad-Mad Show’ first position begged by Jahnavi and in ‘Poster making’ Shivam stood first. In ‘Documentary Making’ competition, first position was bagged by Reetika, while Damanjit Kaur stood first in ‘PPT making competition’. In the category of management games Navindera Singh and Sumit begged the first position.

The stage was conducted by Prof. Parminder Kaur, Department of commerce and Vote of Thanks was presented by Prof. Neena Sareen, Head of Department, Post-graduate department of Commerce. On this occasion a large number of students and all faculty members were present.


ਪਟਿਆਲਾ: 27 ਮਾਰਚ, 2019
ਮੋਦੀ ਕਾਲਜ ਵਿਖੇ ਫੈਸ਼ਨ ਪ੍ਰਦਰਸ਼ਨੀ ਕ੍ਰਇਏਸ਼ਨਜ਼-2019′ ਆਯੋਜਿਤ

ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਕਾਲਜ ਦੇ ਪੋਸਟ-ਗੈਰਜੂਏਟ ਫੈਸ਼ਨ ਡਿਜ਼ਾਈਨ ਅਤੇ ਟੈਕਨਾਲੌਜੀ ਵਿਭਾਗ ਵੱਲੋਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਪੁਸ਼ਾਕਾਂ ਅਤੇ ਵਸਤਾਂ ਤੇ ਆਧਾਰਿਤ ਇੱਕ ਫੈਸ਼ਨ ਪ੍ਰਦਰਸ਼ਨੀ ‘ਕ੍ਰਇਏਸ਼ਨਜ਼-2019’ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਤ੍ਰਿਸ਼ਨਜੀਤ ਕੌਰ, ਡੀਨ, ਕਾਲਜ ਡਿਵੈਂਲਪਮੈਂਟ ਕੌਂਸਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਮੁੱਖ-ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ, ਫੈਸ਼ਨ ਦੇ ਖੇਤਰ ਵਿੱਚ ਨਵੇਂ ਤਜਰਬਿਆਂ ਅਤੇ ਈ-ਮਾਰਕੀਟਿੰਗ ਦਾ ਹੈ, ਜਿਸ ਵਿੱਚ ਸਫਲਤਾ ਲਈ ਕਿੱਤਾ ਆਧਾਰਿਤ ਨਿਪੁੰਨਤਾ ਅਤੇ ਨਵੇਂ ਰੁਝਾਣਾਂ ਨੂੰ ਸਮਝਣ ਦਾ ਖਾਸ ਮਹਤੱਵ ਹੈ।ਇਸ ਮੌਕੇ ਡਾ. ਬਲਜਿੰਦਰ ਕੌਰ, ਮੁਖੀ, ਅੰਗਰੇਜ਼ੀ ਵਿਭਾਗ ਨੇ ਮੁੱਖ-ਮਹਿਮਾਨ ਦੀ ਸਰੋਤਿਆਂ ਨਾਲ ਰਸਮੀ ਜਾਣ-ਪਛਾਣ ਕਰਵਾਈ। ਡਾ. ਤ੍ਰਿਸ਼ਨਜੀਤ ਕੌਰ ਨੇ ਇਸ ਮੌਕੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਕਿੱਤਾ-ਮੁਖੀ ਕੋਰਸਾਂ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ ਅਤੇ ਉਹਨਾਂ ਨੂੰ ਆਤਮ-ਨਿਰਭਰ ਹੋਣ ਵਿੱਚ ਮੱਦਦ ਮਿਲਦੀ ਹੈ। ਉਹਨਾਂ ਨੇ ਇਸ ਮੌਕੇ ਤੇ ਕਾਲਜ ਦੇ ਪੋਸਟ-ਗੈਰਜੂਏਟ ਫੈਸ਼ਨ ਡਿਜ਼ਾਈਨ ਅਤੇ ਟੈਕਨਾਲੌਜੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਇਸ ਮੌਕੇ ‘ਬਲਾਕ-ਪ੍ਰਿਟਿੰਗ’ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪਰਮਜੀਤ ਕੌਰ  (ਐਮ.ਐਸ.ਸੀ-ਭਾਗ ਪਹਿਲਾ), ‘ਫਾਈਲ ਕਵਰ ਮੇਕਿੰਗ’ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਕੁਸ਼ਲਦੀਪ ਕੌਰ (ਐਮ.ਐਸ.ਸੀ-ਭਾਗ ਪਹਿਲਾ) ‘ਪੋਸਟਰ-ਮੇਕਿੰਗ’ ਵਿੱਚੋਂ ਪਹਿਲਾ ਸਥਾਨ ਸਿਵਾਨੀ (ਬੀ.ਐਸ.ਸੀ ਭਾਗ ਤੀਜਾ) ਅਤੇ ‘ਗੋਟਾ-ਜ਼ਿਊਲਰੀ ਮੇਕਿੰਗ’ ਵਿੱਚ ਪਹਿਲਾ ਸਥਾਨ ਸਿਮਰਨਜੀਤ ਕੌਰ (ਬੀ.ਐਸ.ਸੀ ਭਾਗ ਪਹਿਲਾ) ਨੇ ਹਾਸਿਲ ਕੀਤਾ।
ਮੁੱਖ- ਮਹਿਮਾਨ ਡਾ. ਤ੍ਰਿਸ਼ਨਜੀਤ ਕੌਰ ਨੇ ਇਸ ਮੌਕੇ ਤੇ ਕਾਲਜ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵੱਲੋਂ ਆਯੋਜਿਤ ਕੀਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਨੀਨਾ ਸਰੀਨ ਨੇ ਇਸ ਮੌਕੇ ਤੇ ਦੱਸਿਆ ਕਿ ਵਿਭਾਗ ਵੱਲੋਂ ਆਯੋਜਿਤ ਨੌ ਮੁਕਾਬਲਿਆਂ ਵਿੱਚ 500 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ, ਜਿਨ੍ਹਾਂ ਵਿੱਚੋਂ 60 ਵਿਦਿਆਰਥੀ ਜੇਤੂ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚੋਂ ਕਵਿੱਜ਼ ਮੁਕਾਬਲੇ ਵਿੱਚੋਂ ਕੋਮਲ ਅਤੇ ਪ੍ਰਸ਼ਾਂਤ ਤੇ ਅਧਾਰਿਤ ਟੀਮ 6 ਨੇ ਪਹਿਲਾ ਇਨਾਮ ਜਿੱਤਿਆ। ‘ਟ੍ਰਿਇਅਰ ਹੰਟ’ ਮੁਕਾਬਲੇ ਵਿੱਚ ਵਿਦਿਆਰਥੀਆਂ ਦੀ ਟੀਮ, ਜਿਸ ਵਿੱਚ ਸਾਹਿਲ, ਤਨਿਸ਼ਾ, ਪਾਰੁਲ, ਵਿਸ਼ਾਖਾ ਸਿੰਗਲਾ, ਜਸ਼ਿਕਾ ਸ਼ਾਮਲ ਸਨ, ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ‘ਗਰੁੱਪ ਡਿਸਕਸ਼ਨ’ ਮੁਕਾਬਲੇ ਵਿੱਚ ਮਨਜੋਤ ਕੌਰ ਪਹਿਲੇ ਸਥਾਨ ਤੇ ਰਹੀ, ਜਦੋਂ ਕਿ ‘ਕੇਸ ਸਟੱਡੀ’ ਮੁਕਾਬਲਾ ਤਰੁਨ ਨੇ ਜਿੱਤਿਆ। ਇੱਕ ਹੋਰ ਮੁਕਾਬਲੇ ‘ਐਡ.ਮੈਡ. ਸ਼ੋਅ’ ਵਿੱਚ ਪਹਿਲਾ ਸਥਾਨ ਜ੍ਹਾਨਵੀ ਅਤੇ ‘ਪੋਸਟਰ ਮੇਕਿੰਗ’ ਵਿੱਚ ਪਹਿਲਾ ਸਥਾਨ ਸ਼ਿਵਮ ਨੇ ਪ੍ਰਾਪਤ ਕੀਤਾ। ‘ਡਾਕੁਮੈਂਟਰੀ ਮੇਕਿੰਗ’ ਮੁਕਾਬਲੇ ਵਿੱਚ ਰੀਤਿਕਾ ਪਹਿਲੇ ਸਥਾਨ ਤੇ ਰਹੀ ਜਦ ਕਿ ਦਮਨਜੀਤ ਕੌਰ ਨੇ ‘ਪੀ.ਪੀ.ਟੀ. ਤਿਆਰ ਕਰਨ’ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ‘ਮੈਨੇਜਮੈਂਟ ਅਧਾਰਿਤ’ ਖੇਡਾਂ ਵਿੱਚ ਨਵਿੰਦਰ ਸਿੰਘ ਅਤੇ ਸੁਮਿਤ ਪਹਿਲੇ ਸਥਾਨ ਤੇ ਰਹੇ।
ਇਸ ਮੌਕੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਪ੍ਰੋ. ਪਰਮਿੰਦਰ ਕੌਰ ਨੇ ਨਿਭਾਈ ਜਦਕਿ ਧੰਨਵਾਦ ਦਾ ਮਤਾ ਪ੍ਰੋ. ਨੀਨਾ ਸਰੀਨ ਨੇ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ।